ਸ਼੍ਰੀ ਮਦ ਭਾਗਵਤ ਕਥਾ ਅਤੇ ਵ੍ਰਿੰਦਾਵਨ ਪ੍ਰਕਟਯ ਉਤਸਵ ਦੇ ਦੂਜੇ ਦਿਨ ਇੰਦਰੇਸ਼ ਮਹਾਰਾਜ ਨੇ ਕਥਾ ਸੁਣਾ ਸ਼ਰਧਾਲੂਆਂ ਨੂੰ ਨਿਹਾਲ ਕੀਤਾ
ਚੰਡੀਗੜ੍ਹ, 8 ਅਕਤੂਬਰ 2024 : ਸ਼੍ਰੀ ਕ੍ਰਿਸ਼ਨ ਪ੍ਰਿਯਾ ਜੁ ਸੰਕੀਰਤਨ ਮੰਡਲ ਦੀ ਸਰਪ੍ਰਸਤੀ ਹੇਠ ਸੈਕਟਰ 34 ਦੇ ਮੇਲਾ ਗਰਾਉਂਡ ਵਿਖੇ ਵ੍ਰਿੰਦਾਵਨ ਪ੍ਰਕਾਸ਼ ਉਤਸਵ ਅਤੇ ਸ਼੍ਰੀ ਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ 13 ਅਕਤੂਬਰ ਤੱਕ ਜਾਰੀ ਰਹੇਗਾ।
ਅੱਜ ਪ੍ਰੋਗਰਾਮ ਦੇ ਦੂਜੇ ਦਿਨ ਵਿਸ਼ਵ ਪ੍ਰਸਿੱਧ ਕਥਾ ਵਿਆਸ ਪਰਮ ਪੂਜਨੀਕ ਸ਼੍ਰੀ ਇੰਦਰੇਸ਼ ਮਹਾਰਾਜ ਨੇ ਕਥਾ ਵਿਚ ਦੱਸਿਆ ਕਿ ਸ਼੍ਰੀਮਦ ਭਾਗਵਤ ਗੀਤਾ ਦੀ ਪਹਿਲੀ ਤੁਕ ਜਨਮ ਸ਼ਬਦ ਨਾਲ ਸ਼ੁਰੂ ਹੁੰਦੀ ਹੈ ਅਤੇ ਅੰਤਮ ਸ਼ਬਦ ਹਰੀ ਸੱਤਿਆ ਹੈ। ਉਨ੍ਹਾਂ ਦੱਸਿਆ ਕਿ ਮਨੁੱਖਾ ਜਨਮ ਦਾ ਅੰਤ ਹਰੀ ਦੇ ਸਿਮਰਨ ਨਾਲ ਆਪਣੇ ਸਾਰੇ ਫਰਜ਼ ਨਿਭਾਉਂਦੇ ਹੋਏ ਹਰਿ ਦੇ ਚਰਨਾਂ ਵਿੱਚ ਲੀਨ ਹੋਣਾ ਹੈ। ਮਹਾਰਾਜ ਜੀ ਨੇ ਦੱਸਿਆ ਕਿ ਜਿਸ ਤਰ੍ਹਾਂ ਅੱਜ-ਕੱਲ੍ਹ ਹਰ ਕੋਈ ਮੋਬਾਈਲ ਵਿਚ ਗੂਗਲ ਮੈਪ ਰਾਹੀਂ ਆਪਣੀ ਮੰਜ਼ਿਲ 'ਤੇ ਪਹੁੰਚਦਾ ਹੈ, ਉਸੇ ਤਰ੍ਹਾਂ ਹੀ ਸ਼੍ਰੀਮਦ ਭਾਗਵਤ ਗੀਤਾ ਜੀ ਮਨੁੱਖ ਨੂੰ ਜੀਵਨ ਦੀ ਅਸਲ ਮੰਜ਼ਿਲ 'ਤੇ ਲੈ ਜਾਂਦੀ ਹੈ।
ਇਸ ਮੌਕੇ ਪ੍ਰੋਗਰਾਮ ਦੇ ਆਯੋਜਕ ਗਾਇਕ ਬੀ ਪਰਾਕ ਨੇ ਦੱਸਿਆ ਕਿ ਇਸ ਭਾਗਵਤ ਕਥਾ ਵਿੱਚ ਦੇਸ਼ ਦੇ ਮਹਾਨ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ, ਜੋ ਸੰਗਤਾਂ ਨੂੰ ਗਿਆਨ ਦੀਆਂ ਗੱਲਾਂ ਸੁਣਾਉਣਗੇ ਅਤੇ ਸ਼੍ਰੀ ਮਦ ਭਾਗਵਤ ਕਥਾ ਦਾ ਪਾਠ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ ਪੂਜਯ ਸਵਾਮੀ ਕੈਲਾਸ਼ ਨੰਦ ਗਿਰੀ ਜੀ ਮਹਾਰਾਜ ਮਹਾਮੰਡਲੇਸ਼ਵਰ ਨਿਰੰਜਨ ਅਖਾੜਾ ਪ੍ਰੀਸ਼ਦ, ਜਯਾ ਕਿਸ਼ੋਰੀ, ਚਿੱਤਰਲੇਖਾ, ਧੀਰੇਂਦਰ ਕ੍ਰਿਸ਼ਨ ਸ਼ਾਸਤਰੀ (ਬਾਗੇਸ਼ਵਰ ਸਰਕਾਰ) ਅਤੇ ਅਨਿਰੁਧਚਾਰੀਆ ਸਮੇਤ ਪ੍ਰਸਿੱਧ ਧਾਰਮਿਕ ਗੁਰੂ ਪਹੁੰਚ ਰਹੇ ਹਨ।
ਗਾਇਕ ਬੀ ਪਰਾਕ ਨੇ ਕਿਹਾ ਕਿ ਮੈਨੂੰ ਇਸ ਪ੍ਰੋਗਰਾਮ ਦਾ ਆਯੋਜਨ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਉਨ੍ਹਾਂ ਨੂੰ ਅਜਿਹੇ ਮਹਾਨ ਸੰਤਾਂ-ਮਹਾਂਪੁਰਖਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
Comments
Post a Comment